ਬੁਲ੍ਹਾ ਸ਼ਾਹ

ਬੁਲ੍ਹਾ  ਸ਼ਾਹ

Pages

Monday 26 September 2011

ਘੜਿਆਲੀ ਦਿਓ ਨਿਕਾਲ ਨੀ................

ਘੜਿਆਲੀ  ਦਿਓ  ਨਿਕਾਲ  ਨੀ,  ਅੱਜ  ਪੀ  ਘਰ  ਆਇਆ  ਲਾਲ  ਨੀ | ਟੇਕ |
ਘੜੀ  ਘੜੀ  ਘੜਿਆਲ  ਬਜਾਵੇ,  ਰੈਣ  ਵਸਲ  ਦੀ  ਪਿਆ  ਘਟਾਵੇ |
ਮੇਰੇ  ਮਨ  ਦੀ  ਬਾਤ  ਜੇ  ਪਾਵੇ,  ਹਥ੍ਥੋਂ  ਚਾ  ਸੱਟੇ  ਘੜਿਆਲ  ਨੀ |
ਅਨਹਦ  ਵਾਜਾ   ਵੱਜੇ  ਸੁਹਾਨਾ,  ਮੁਤਰਿਬ  ਸੁਘ੍ਘੜਾਂ  ਤਾਨ   ਤਰਾਨਾ |
ਨਮਾਜ਼  ਰੋਜ਼ਾ  ਭੁੱਲ  ਗਿਆ  ਦੁਗਾਨਾ,  ਮਧ੍ਧ  ਪਿਆਲਾ  ਦੇਣ  ਕਲਾਲ   ਨੀ |
ਮੁਖ੍ਖ  ਵੇਖਣ  ਦਾ  ਅਜਬ  ਨਜ਼ਾਰਾ,  ਦੁਖ੍ਖ  ਦਿਲੇ  ਦਾ  ਉਠ੍ਠ  ਗਿਆ  ਸਾਰਾ |
ਰੈਣ  ਵਧੇ  ਕੁਝ  ਕਰੋ  ਪਸਾਰਾ,  ਦਿਨ  ਅੱਗੇ  ਧਰੋ  ਦੀਵਾਲ  ਨੀ |
ਮੈੰਨੂ  ਆਪਣੀ  ਖਬਰ  ਨਾ  ਕਾਈ,  ਕਿਆ  ਜਾਣਾ  ਮੈਂ  ਕਿਤ  ਵਿਆਹੀ |
ਇਹ  ਗੱਲ  ਕਿਉਂਕਰ  ਛਪੇ  ਛਪਾਈ,  ਹੁਣ  ਹੋਇਆ  ਫ਼ਜ਼ਲ  ਕਮਾਲ  ਨੀ |
ਟੂਣੇ  ਕਾਮਣ  ਕਰੇ  ਬਥੇਰੇ,  ਸਿਹਰੇ  ਆਏ  ਵੱਡ  ਵਡੇਰੇ |
ਹੁਣ  ਘਰ  ਆਇਆ  ਜਾਨੀ  ਮੇਰੇ,  ਰਹਾਂ  ਲਖ੍ਖ  ਵਰ੍ਹੇ  ਇਹਦੇ  ਨਾਲ  ਨੀ |
ਬੁਲ੍ਹਾ  ਸ਼ਹੁ  ਦੀ  ਸੇਜ  ਪਿਆਰੀ,  ਨੀ  ਮੈਂ  ਤਾਰਨਹਾਰੇ  ਤਾਰੀ |
ਕਿਵੇਂ  ਕਿਵੇਂ  ਹੁਣ  ਆਈ  ਵਾਰੀ,  ਹੁਣ  ਵਿਛੜਨ  ਹੋਇਆ  ਮੁਹਾਲ  ਨੀ |



No comments:

Post a Comment